------------------------------------------------------------
ਜੀ ਆਇਆਂ ਨੂੰ
------------------------------------------------------------

------------------------------------------------------------
OpenOffice.org 2.3 ReadMe
------------------------------------------------------------

ਇਸ readme ਫਾਇਲ ਦੇ ਆਖਰੀ ਅੱਪਡੇਟ ਲਈ, ਵੇਖੋwww.openoffice.org/welcome/readme.html

ਪਿਆਰੇ ਸਾਥੀ

ਇਸ ਫਾਇਲ ਵਿੱਚ ਇਸ ਪ੍ਰੋਗਰਾਮ ਬਾਰੇ ਜਰੂਰੀ ਜਾਣਕਾਰੀ ਸ਼ਾਮਿਲ ਹੈ। ਕਿਰਪਾ ਕਰਕੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਧਿਆਨ ਨਾਲ ਪੜ੍ਹੋ।

OpenOffice.org ਸਮਾਜ, ਇਸ ਉਤਪਾਦ ਦੇ ਵਿਕਾਸ ਲਈ ਜਿੰਮੇਵਾਰ ਹੈ, ਤੁਹਾਨੂੰ ਵੀ ਸਮਾਜ ਮੈਂਬਰ ਲਈ ਸੱਦਾ ਦਿੰਦਾ ਹੈ। ਇੱਕ ਨਵੇਂ ਉਪਭੋਗੀ ਦੇ ਤੌਰ ਤੇ, ਤੁਸੀਂ OpenOffice.org ਸਾਇਟ ਨੂੰ ਵਧੇਰੇ ਉਪਭੋਗੀ ਜਾਣਕਾਰੀ ਲਈ ਵੇਖ ਸਕਦੇ ਹੋ।
www.openoffice.org/about_us/introduction.html 
OpenOffice.org ਪ੍ਰੋਜੈਕਟ ਵਿੱਚ ਸ਼ਾਮਲ ਹੋਣ ਲਈ ਹੇਠ ਦਿੱਤੇ ਭਾਗ ਵਿੱਚੋਂ ਜਾਣਕਾਰੀ ਪ੍ਰਾਪਤ ਕਰੋ।

------------------------------------------------------------
ਇੰਸਟਾਲੇਸ਼ਨ ਲਈ ਸੂਚਨਾ
------------------------------------------------------------

ਸਿਸਟਮ ਲੋੜਾਂ:

- ਲੀਨਕਸ ਕਰਨਲ ਵਰਜਨ 2.2.13 ਜਾਂ ਨਵਾਂ
- glibc2 ਵਰਜਨ 2.2.0 ਜਾਂ ਨਵਾਂ
- Pentium ਬਰਾਬਰ PC
- 128 MB RAM (256 MB RAM ਸਿਫ਼ਾਰਸ਼ੀ)
- 400 MB (ਚੀਨੀ, ਜਾਪਾਨੀ, ਅਤੇ ਕੋਰੀਆਈ ਵਰਜਨ: 550 MB, ਬਹੁ-ਭਾਸ਼ਾਈ ਵਰਜਨ: 900 MB) ਉਪਲੱਬਧ ਹਾਰਡ ਡਿਸਕ
- 800x600 ਜਾਂ ਵੱਧ ਰੈਜ਼ੂਲੇਸ਼ਨ, ਘੱਟੋ-ਘੱਟ 256 ਰੰਗਾਂ ਨਾਲ X ਸਰਵਰ
- ਸਹਾਇਕ ਤਕਨਾਲੋਜੀ ਸੰਦਾਂ ਲਈ ਗਨੋਮ 2.6 ਜਾਂ ਨਵਾਂ
- ਵਿੰਡੋ ਮੈਨੇਜਰ

OpenOffice.org ਚਲਾਉਣ ਸ਼ੁਰੂ ਕਰਨ ਵਿੱਚ ਸਮੱਸਿਆ (ਜਿਵੇਂ ਕਾਰਜ ਲਟਕ ਗਿਆ ਹੈ) ਨਾਲ ਹੀ ਪਰਦਾ ਦ੍ਰਿਸ਼ ਨਾਲ ਮੁਸ਼ਕਿਲ ਵੀ ਗਰਾਫਿਕਸ ਕਾਰਡ ਡਰਾਈਵਰ ਨਾਲ ਹੁੰਦੀ ਹੈ। ਜੇ ਇਹ ਮੁਸ਼ਕਿਲ ਪੇਸ਼ ਆਉਂਦੀ ਹੈ, ਕਿਰਪਾ ਕਰਕੇ ਆਪਣਾ ਗਰਾਫਿਕਸ ਕਾਰਡ ਡਰਾਈਵਰ ਅੱਪਡੇਟ ਕਰੋ ਜਾਂ ਆਪਣੇ ਓਪਰੇਟਿੰਗ ਸਿਸਟਮ ਦਾ ਗਰਾਫਿਕਸ ਡਰਾਈਵਰ ਵਰਤਣ ਦੀ ਕੋਸ਼ਿਸ਼ ਕਰੋ। 3D ਇਕਾਈਆਂ ਵਿਖਾਉਣ ਵਿੱਚ ਸਮੱਸਿਆ ਦਾ ਹੱਲ 'ਸੰਦ - ਚੋਣ - ਝਲਕ - 3D ਝਲਕ' ਵਿੱਚ "OpenGL ਵਰਤੋਂ" ਚੋਣ ਨੂੰ ਨਾ-ਸਰਗਰਮ ਕਰਕੇ ਹੋ ਸਕਦਾ ਹੈ।

ਤੁਸੀਂ OpenOffice.org ਪੁਰਾਣੇ ਵਰਜਨ ਨਾਲ OpenOffice.org 2.0 ਵੀ ਇੰਸਟਾਲ ਕਰ ਸਕਦੇ ਹੋ। ਜੇ ਤੁਸੀਂ ਬਾਅਦ ਵਿੱਚ OpenOffice.org ਦੇ ਪੁਰਾਣੇ ਵਰਜਨ ਦੀ ਇੰਸਟਾਲੇਸ਼ਨ ਹਟਾਉਣ ਲਈ ਚੁਣਿਆ, ਤੁਹਾਨੂੰ ਨਵੇਂ ਵਰਜਨ ਦਾ ਇੰਸਟਾਲੇਸ਼ਨ ਪ੍ਰੋਗਰਾਮ ਚਲਾ ਸਕਦੇ ਹੋ ਅਤੇ 'ਮੁਰੰਮਤ' ਚੁਣ ਸਕਦੇ ਹੋ। ਇਸ ਨਾਲ ਇਹ ਪਤਾ ਚਲਦਾ ਹੈ ਕਿ ਨਵਾਂ ਵਰਜਨ ਤੁਹਾਡੇ ਸਿਸਟਮ ਤੇ ਠੀਕ ਤਰਾਂ ਰਜਿਸਟਰ ਹੈ।ਨ

ਯਾਦ ਰੱਖੋ ਕਿ ਕਲਿੱਪਬੋਰਡ ਰਾਹੀਂ OpenOffice.org 1.x ਅਤੇ OpenOffice.org 2.3 ਵਿੱਚਕਾਰ ਨਕਲ ਅਤੇ ਚਿਪਕਾਉਣ OpenOffice.org ਫਾਰਮੈਟ ਵਿੱਚ ਕੰਮ ਨਹੀਂ ਕਰ ਸਕਦੇ। ਜੇ ਅਜਿਹਾ ਵਾਪਰਦਾ ਹੈ, 'ਸੋਧ - ਖਾਸ ਚਿਪਕਾਓ' ਚੁਣੋ ਅਤੇ OpenOffice.org ਤੋਂ ਬਿਨਾਂ ਹੋਰ ਫਾਰਮੈਟ ਚੁਣੋ, ਜਾਂ ਦਸਤਾਵੇਜ਼ ਸਿੱਧਾ ਹੀ OpenOffice.org 2.3 ਵਿੱਚ ਖੋਲ੍ਹੋ।

ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣੇ ਸਿਸਟਮ ਤੇ ਆਰਜੀ ਡਾਇਰੈਕਟਰੀ ਵਿੱਚ ਲੋੜੀਂਦੀ ਖਾਲੀ ਮੈਮੋਰੀ ਹੈ, ਜਿਸ ਤੇ ਪੜਨ, ਲਿਖਣ ਅਤੇ ਵਰਤਣ ਦੇ ਅਧਿਕਾਰ ਮਨਜੂਰ ਹਨ। ਇੰਸਟਾਲੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਸਾਰੇ ਪ੍ਰੋਗਰਾਮ ਬੰਦ ਕਰੋ।

------------------------------------------------------------
ਗਨੋਮ ਉੱਤੇ ਪ੍ਰੋਗਰਾਮ ਸ਼ੁਰੂਆਤੀ ਦੌਰਾਨ ਸਮੱਸਿਆਵਾਂ
------------------------------------------------------------

ਜੇ ਤੁਹਾਨੂੰ OpenOffice.org ਸ਼ੁਰੂਆਤੀ ਵਿੱਚ ਕੋਈ ਮੁਸ਼ਕਿਲ ਹੈ (ਜਿਆਦਾਤਰ ਗਨੋਮ ਵਰਤਣ ਸਮੇਂ) SESSION_MANAGER ਵਾਤਾਵਰਨ ਵੇਰੀਬਲ ਨੂੰ ਸ਼ੈੱਲ, ਜੋ ਤੁਸੀਂ OpenOffice.org ਚਲਾਉਣ ਲਈ ਵਰਤਿਆ ਹੈ ਨੂੰ 'ਨਾ-ਚੁਣੋ' ਸੈੱਟ ਕਰੋ। ਅਜਿਹਾ "[office folder]/program" ਡਾਇਰੈਕਟਰੀ ਵਿੱਚ ਲੱਭੇ soffice ਸ਼ੈੱਲ ਸਕਰਿਪਟ ਦੇ ਸ਼ੁਰੂ ਵਿੱਚ "unset SESSION_MANAGER" ਸਤਰ ਸ਼ਾਮਿਲ ਕਰਕੇ ਕੀਤਾ ਜਾ ਸਕਦਾ ਹੈ।

------------------------------------------------------------
ਉਪਭੋਗੀ ਇੰਟਰਫੇਸ ਫੋਂਟ ਬਦਲਣੇ
------------------------------------------------------------

OpenOffice.org ਵਿੱਚ ਤੁਸੀਂ ਸਕਰੀਨ ਡਿਸਪਲੇਅ ਅਤੇ ਪਰਿੰਟਿੰਗ ਲਈ ਵਰਤੇ ਫੋਂਟਾਂ ਨੂੰ ਆਪਣੇ ਸਿਸਟਮ ਤੇ ਵੱਖਰੇ ਫੋਂਟ ਇੰਸਟਾਲਰ ਨਾਲ ਹਟਾ ਕੇ ਤਬਦੀਲ ਕਰ ਸਕਦੇ ਹੋ। ਅਜਿਹਾ ਫੋਂਟ ਹਟਾਉਣ ਵਾਲੇ ਫੰਕਸ਼ਨ ਨਾਲ ਹੋ ਸਕਦਾ ਹੈ। ਇਸ ਫੰਕਸ਼ਨ ਨੂੰ ਵਰਤਣ ਲਈ ਸੰਦ - ਚੋਣ - OpenOffice.org - ਫੋਂਟ ਤਬਦੀਲ ਚੁਣੋ।

OpenOffice.org ਉਪਭੋਗੀ ਇੰਟਰਫੇਸ ਦੇ ਫੋਂਟ ਤਬਦੀਲ ਕਰਨ ਲਈ, ਤੁਹਾਨੂੰ ਮੂਲ ਫੋਂਟ "Andale Sans UI" ਹੋਰ ਫੋਂਟਾਂ ਨਾਲ ਹਟਾਉਣੇ ਪੈਣਗੇ ਅਤੇ ਇਸ ਤਬਦੀਲੀ ਲਈ "ਹਮੇਸ਼ਾ" ਸੈਟਿੰਗ ਵਰਤੋਂ।।

ਡਾਈਲਾਗ ਦੇ ਵੇਰਵੇ ਲਈ OpenOffice.org ਮੱਦਦ ਵਰਤੋਂ।

------------------------------------------------------------
ਸ਼ਾਰਟ-ਕੱਟ ਸਵਿੱਚਾਂ
------------------------------------------------------------

ਸਿਰਫ ਉਹੀ ਸ਼ਾਰਟਕੱਟ ਸਵਿੱਚਾਂ (ਸਵਿੱਚ ਸੰਜੋਗ), ਜੋ ਓਪਰੇਟਿੰਗ ਸਿਸਟਮ ਨਹੀਂ ਵਰਤਦਾ OpenOffice.org ਵਰਤ ਸਕਦਾ ਹੈ। ਜੇOpenOffice.org ਮੱਦਦ ਵਿੱਚ ਦਰਸਾਏ ਅਨੁਸਾਰ ਸਵਿੱਚ ਸੰਜੋਗ OpenOffice.org ਕੰਮ ਨਹੀਂ ਕਰਦਾ, ਜਾਂਚ ਕਰੋ ਕਿ ਕੀ ਇਹ ਸ਼ਾਰਟਕੱਟ ਓਪਰੇਟਿੰਗ ਸਿਸਟਮ ਰਾਹੀਂ ਵਰਤਿਆ ਹੈ। ਅਜਿਹੇ ਅਪਵਾਦ ਲੱਭਣ ਲਈ, ਤੁਸੀਂ ਆਪਣੇ ਓਪਰੇਟਿੰਗ ਸਿਸਟਮ ਰਾਹੀਂ ਨਿਰਧਾਰਿਤ ਸਵਿੱਚਾਂ ਤਬਦੀਲ ਕਰ ਸਕਦੇ ਹੋ। ਬਦਲਵੇਂ ਰੂਪ ਵਿੱਚ ਤੁਸੀਂ OpenOffice.org ਵਿੱਚ ਦਰਸਾਈਆਂ ਸਵਿੱਚਾਂ ਵੀ ਤਬਦੀਲ ਕਰ ਸਕਦੇ ਹੋ। ਇਸ ਮੁੱਦੇ ਤੇ ਵਧੇਰੇ ਜਾਣਕਾਰੀ ਲਈ, OpenOffice.org ਮੱਦਦ ਜਾਂ ਆਪਣੇ ਓਪਰੇਟਿੰਗ ਸਿਸਟਮ ਦੀ ਦਸਤਾਵੇਜ਼ੀ ਵੇਖੋ।

------------------------------------------------------------
ਫਾਇਲ ਲਾਕਿੰਗ
------------------------------------------------------------

ਮੂਲ ਸੈਟਿੰਗ ਵਿੱਚ, OpenOffice.org ਵਿੱਚ ਫਾਇਲ ਜਿੰਦਰਾ ਬੰਦ ਹੈ। ਇਸ ਨੂੰ ਸਰਗਰਮ ਕਰਨ ਲਈ, ਤੁਹਾਨੂੰ ਜਾਇਜ ਵਾਤਾਵਰਨ ਵੇਰੀਬਲ SAL_ENABLE_FILE_LOCKING=1 ਨਿਰਧਾਰਿਤ ਕਰਨੇ ਪੈਂਦੇ ਹਨ ਅਤੇ SAL_ENABLE_FILE_LOCKING ਨਿਰਯਾਤ ਕਰੋ। ਇਹ ਇੰਦਰਾਜਾਂ soffice ਸਕਰਿਪਟ ਫਾਇਲ ਵਿੱਚ ਪਹਿਲਾਂ ਹੀ ਅਯੋਗ ਹਨ।

ਚੇਤਾਵਨੀ: ਸਰਗਰਮ ਫਾਇਲ ਜਿੰਦਰਾ ਲੀਨਕਸ NFS 2.0 ਸਮੇਤ Solaris 2.5.1 ਅਤੇ 2.7  ਸਮੱਸਿਆ ਖੜੀ ਕਰ ਸਕਦਾ ਹੈ। ਜੇ ਤੁਹਾਡੇ ਸਿਸਟਮ ਵਾਤਾਵਰਨ ਵਿੱਚ ਇਹ ਪੈਰਾਮੀਟਰ ਹਨ, ਅਸੀਂ ਉਦੇਸ਼ ਦਿੰਦੇ ਹਾਂ ਕਿ ਫਾਇਲ ਜਿੰਦਰਾ ਵਿਸ਼ੇਸਤਾ ਨਾ ਵਰਤੋਂ। ਨਹੀਂ ਤਾਂ, OpenOffice.org ਅਟਕ ਜਾਵੇਗਾ, ਜਦੋਂ ਲੀਨਕਸ ਕੰਪਿਊਟਰ ਤੋਂ NFS ਮਾਊਂਟ ਡਾਇਰੈਕਟਰੀ ਵਿੱਚੋਂ ਫਾਇਲ ਖੋਲਣ ਦੀ ਕੋਸ਼ਿਸ਼ ਕਰਦੇ ਹੋ।

------------------------------------------------------------
ਵਰਤਿਆ / ਤਬਦੀਲ ਸਰੋਤ ਕੋਡ
------------------------------------------------------------

ਹਿੱਸਾ ਕਾਪੀਰਾਈਟ 1998, 1999 James Clark। ਹਿੱਸਾ ਕਾਪੀਰਾਈਟ 1996, 1998 Netscape ਕੰਮਿਊਨੀਕੇਸ਼ਨ ਕਾਰਪੋਰੇਸ਼ਨ।

------------------------------------------------------------
ਸ਼ਾਮਿਲ ਹੋਣਾ 
------------------------------------------------------------

OpenOffice.org ਸੰਗਠਨ ਨੂੰ ਇਸ ਜਰੂਰੀ ਮੁਕਤ ਸਰੋਤ ਪ੍ਰੋਜੈਕਟ ਦੇ ਵਿਕਾਸ ਵਿੱਚ ਤੁਹਾਡੇ ਸਰਗਰਮ ਸਹਿਯੋਗ ਤੋਂ ਬਹੁਤ ਫਾਇਦਾ ਹੋਇਆ।

ਉਪਭੋਗੀ ਤੌਰ ਤੇ, ਤੁਸੀਂ ਹਮੇਸ਼ਾ ਵਿਕਾਸ ਕਾਰਜ ਦਾ ਵੱਡਮੁੱਲਾ ਹਿੱਸਾ ਹੋ ਅਤੇ ਅਸੀਂ ਤੁਹਾਨੂੰ ਸੰਗਠਨ ਵਿੱਚ ਲੰਮੇ ਸਮੇਂ ਲਈ ਸਹਿਯੋਗੀ ਹੋਣ ਵਾਸਤੇ ਵਧੇਰੇ ਸਰਗਰਮ ਫਰਜ਼ ਵਿੱਚ ਹਿੱਸਾ ਲੈਣ ਲਈ ਹੌਂਸਲਾ ਦਿੰਦੇ ਹਾਂ। ਉਪਭੋਗੀ ਸਫੇ ਨਾਲ ਇਸ ਤੇ ਜੁੜੋ ਅਤੇ ਜਾਂਚ ਕਰੋ ਜੀ:http://www.openoffice.org 

------------------------------------------------------------
ਰਜਿਸਟਰੇਸ਼ਨ 
------------------------------------------------------------

ਜਦੋਂ ਤੁਸੀਂ ਸਾਫਟਵੇਅਰ ਇੰਸਟਾਲ ਕਰਦੇ ਹੋ ਇਸ ਛੋਟੀ ਜਿਹੀ ਉਤਪਾਦ ਰਜਿਸਟਰੇਸ਼ਨ ਕਾਰਜ ਦੀ ਪੂਰਤੀ ਲਈ ਥੋੜਾ ਸਮਾਂ ਦਿਓ। ਭਾਵੇਂ ਰਜਿਸਟਰੇਸ਼ਨ ਚੋਣਵੀਂ ਹੈ, ਪਰ ਅਸੀਂ ਤੁਹਾਨੂੰ ਰਜਿਸਟਰੇਸ਼ਨ ਲਈ ਕਹਾਂਗੇ, ਕਿਉਂਕਿ ਜਾਣਕਾਰੀ ਸੰਗਠਨ ਨੂੰ ਵਧੀਆਂ ਸਾਫਟਵੇਅਰ ਜਾਂਚਣ ਲਈ ਅਤੇ ਉਪਭੋਗੀ ਲੋੜਾਂ ਪੂਰੀਆਂ ਕਰਨ ਲਈ ਯੋਗ ਕਰਦਾ ਹੈ। ਇਸ ਦੀ ਰਹੱਸ ਨੀਤੀ ਰਾਹੀਂ, OpenOffice.org ਸੰਗਠਨ ਤੁਹਾਡੇ ਨਿੱਜੀ ਡਾਟੇ ਨੂੰ ਬਚਾਉਣ ਲਈ ਹਰ ਸਾਵਧਾਨੀ ਵਰਤਦਾ ਹੈ। ਜੇ ਤੁਸੀਂ ਇੰਸਟਾਲੇਸ਼ਨ ਦੌਰਾਨ ਰਜਿਸਰੇਸ਼ਨ ਨਹੀਂ ਕਰਦੇ, ਤੁਸੀਂ ਵਾਪਿਸ ਜਾ ਸਕਦੇ ਹੋ ਅਤੇ ਕਿਸੇ ਸਮੇਂ ਰਜਿਸਟਰ ਹੋ ਸਕਦੇ ਹੋhttp://www.openoffice.org/welcome/registration20.html 
------------------------------------------------------------
ਯੂਜ਼ਰ ਸਰਵੇ 
------------------------------------------------------------

ਇੱਥੇ ਉਪਭੋਗੀ ਨਿਰੀਖਣ ਵੀ ਆਨਲਾਈਨ ਸਥਾਪਤ ਕੀਤਾ ਹੈ ਜੋ ਅਸੀਂ ਤੁਹਾਨੂੰ ਭਰਨ ਲਈ ਕਹਿੰਦੇ ਹਾਂ। ਉਪਭੋਗੀ ਨਿਰੀਖਣ ਨਤੀਜਾ OpenOffice.org ਨੂੰ ਅਗਲੀ ਉਤਪਾਦ ਲਈ ਨਵੇਂ ਸਟੈਂਡਰਡ ਦੀ ਸੈਟਿੰਗ ਵਿੱਚ ਮਦਦ ਕਰਨਗੇ। ਇਸ ਦੀ ਗੁਪਨੀਅਤਾ ਨੀਤੀ ਰਾਹੀਂ, OpenOffice.org ਸੰਗਠਨ ਤੁਹਾਡੇ ਨਿੱਜੀ ਡਾਟੇ ਨੂੰ ਬਚਾਉਣ ਲਈ ਹਰ ਸਾਵਧਾਨੀ ਵਰਤਦਾ ਹੈ।

------------------------------------------------------------
ਬੱਗ ਤੇ ਮੁੱਦਿਆਂ ਦੀ ਜਾਣਕਾਰੀ
------------------------------------------------------------

OpenOffice.org ਵੈੱਬ ਸਾਈਟ ਮੇਜ਼ਬਾਨ IssueZilla, ਰਿਪੋਰਟਿੰਗ, ਖੋਜਣ ਅਤੇ ਬੱਗ ਤੇ ਪ੍ਰਭਾਵ ਹੱਲ ਕਰਨ ਲਈ ਸਾਡੀ ਢੰਗ। ਅਸੀਂ ਸਾਰੇ ਉਪਭੋਗੀਆਂ ਨੂੰ ਹੱਕ ਪ੍ਰਾਪਤ ਕਰਨ ਅਤੇ ਪ੍ਰਭਾਵ ਜੋ ਤੁਹਾਡੇ ਖਾਸ ਪਲੇਟਫਾਰਮ ਤੇ ਪਏ ਹਨ ਰਿਪੋਰਟ ਕਰਨ ਲਈ ਹੌਂਸਲਾ ਦਿੰਦੇ ਹਾਂ। ਪ੍ਰਭਾਵਾਂ ਦੀ ਸਹੀ ਰਿਪੋਰਟਿੰਗ ਵਧੀਆਂ ਜਰੂਰੀ ਸਹਿਯੋਗ ਹੋਵੇਗਾ ਜੋ ਉਪਭੋਗੀ ਸੰਗਠਨ ਨੂੰ ਉਤਪਾਦ ਦੇ ਵਿਕਾਸ ਅਤੇ ਸੋਧ ਲਈ ਮਦਦ ਕਰ ਸਕਦਾ ਹੈ।

------------------------------------------------------------
ਮੈਂਬਰੀ
------------------------------------------------------------

ਇੱਥੇ ਕੁਝ ਪ੍ਰੋਜੈਕਟ ਮੇਲਿੰਗ ਲਿਸਟਾਂ ਹਨ ਜਿਨਾਂ ਵਿੱਚ ਤੁਸੀਂ ਸਹਿਯੋਗੀ ਬਣ ਸਕਦੇ ਹੋhttp://www.openoffice.org/mail_list.html
- ਖਬਰਾਂ: announce@openoffice.org *ਸਭ ਉਪਭੋਗੀਆਂ ਲਈ ਉਦੇਸ਼ਿਤ* (ਘੱਟ ਆਵਾਜਾਈ)
- ਉਪਭੋਗੀ ਸਹਿਯੋਗ: users@openoffice.org *ਨਵੇਂ ਉਪਭੋਗੀਆਂ ਲਈ ਉਦੇਸ਼ਿਤ* (ਵੱਧ ਆਵਾਜਾਈ) 
- ਮੁੱਖ ਉਪਭੋਗੀ ਚਰਚਾ-ਥਾਂ: discuss@openoffice.org *ਚਰਚਾ ਵਿੱਚ ਭਾਗ ਲੈਣ ਦਾ ਸੌਖਾ ਤਰੀਕਾ* (ਵੱਧ) 
- ਮਾਰਕੀਟਿੰਗ ਪ੍ਰੋਜੈਕਟ: dev@marketing.openoffice.org *ਵਿਕਾਸ ਦੇ ਪਿੱਛੇ* (ਵੱਧ ਪ੍ਰਾਪਤ ਕਰਨ ਲਈ) 
- ਆਮ ਕੋਡ ਸਹਿਯੋਗੀ ਲਿਸਟ: dev@openoffice.org (ਦਰਮਿਆਨੀ/ਵੱਧ) 

------------------------------------------------------------
ਇੱਕ ਜਾਂ ਵਧੇਰੇ ਪ੍ਰੋਜੈਕਟਾਂ ਵਿੱਚ ਸ਼ਾਮਿਲ ਹੋਵੋ
------------------------------------------------------------

ਤੁਸੀਂ ਇਸ ਖੁੱਲੇ ਸਰੋਤ ਪ੍ਰੋਜੈਕਟ ਨੂੰ ਮੁੱਖ ਸਹਿਯੋਗ ਦੇ ਸਕਦੇ ਹੋ, ਭਾਵੇਂ ਤੁਹਾਡੇ ਕੋਲ ਸੀਮਿਤ ਸਾਫਟਵੇਅਰ ਡਿਜ਼ਾਇਨ ਜਾਂ ਕੋਡਿੰਗ ਤਜਰਬੇ ਹਨ। ਹਾਂ, ਤੁਸੀਂ!

ਇੱਥੇhttp://projects.openoffice.org/index.html ਤੁਸੀਂ ਲੋਕਾਲਾਈਜੇਸ਼ਨ, ਪੋਰਟਿੰਗ ਅਤੇ ਗਰੁਪਵੇਅਰ ਤੋਂ ਲੈਕੇ ਅਸਲੀ ਕੋਡਿੰਗ ਤੱਕ ਦੇ ਪ੍ਰੋਜੈਕਟ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀ ਖੋਜੀ ਨਹੀਂ ਹੋ, ਤਾਂ ਦਸਤਾਵੇਜ਼ਾਂ ਜਾਂ ਵਪਾਰ ਪ੍ਰੋਜੈਕਟ ਤੇ ਨਜ਼ਰਸਾਨੀ ਕਰੋ। OpenOffice.org ਵਪਾਰ ਪ੍ਰੋਜੈਕਟ ਓਪਨ ਸੋਰਸ ਸਾਫਟਵੇਅਰ ਦੇ ਵਪਾਰੀਕਰਨ ਲਈ ਨਵੀਂਆਂ ਅਤੇ ਪੁਰਾਣੀਆਂ ਤਕਨੀਕੀ ਤੇ ਲਾਗੂ ਹੁੰਦਾ ਹੈ, ਅਤੇ ਅਸੀਂ ਇਹ ਸਭ ਕੁਝ ਭਾਸ਼ਾ ਅਤੇ ਸਭਿਆਚਾਰ ਦੀਆਂ ਬੇੜੀਆਂ ਤੋੜ ਕੇ ਕਰ ਰਹੇ ਹਾਂ, ਤਾਂ ਕਿ ਤੁਸੀਂ ਸਿਰਫ਼ ਸ਼ਬਦ ਕਹਿ ਕੇ ਅਤੇ ਦੋਸਤਾਂ ਅਤੇ ਮਿੱਤਰਾਂ ਨੂੰ ਇਸ ਆਫਿਸ ਰੂਪ ਬਾਰੇ ਦੱਸ ਸਕਦੇ ਹੋ।

ਤੁਸੀਂ ਇੱਥੇ ਮਾਰਕੀਟਿੰਗ ਸੰਚਾਰ ਤੇ ਜਾਣਕਾਰੀ ਨੈੱਟਵਰਕ ਨਾਲ ਜੁੜ ਕੇ ਮੱਦਦ ਕਰ ਸਕਦੇ ਹੋ: http://marketing.openoffice.org/contacts.html ਜਿੱਥੇ ਤੁਸੀਂ ਪ੍ਰੈੱਸ, ਮਾਧਿਅਮ, ਸਰਕਾਰੀ ਏਜੰਸੀਆਂ, ਸਹਾਇਕਾਂ, ਸਕੂਲਾਂ, ਲੀਨਕਸ ਉਪਭੋਗੀ ਸਮੂਹ ਅਤੇ ਡੀਵੈਲਪਰਾਂ ਲਈ ਆਪਣੇ ਦੇਸ਼ ਅਤੇ ਲੋਕਲ ਸੰਗਠਨ ਵਿੱਚ ਸੰਚਾਰ ਸੰਪਰਕ ਮੁਹੱਈਆ ਕਰਦੇ ਹੋ।

------------------------------------------------------------
ਯੂਜ਼ਰ ਸਹਿਯੋਗ
------------------------------------------------------------

OpenOffice.org 2.3 ਨਾਲ ਮੱਦਦ ਕਰਨ ਲਈ ਲਈ, 'users@openoffice.org' ਮੇਲਿੰਗ ਲਿਸਟ ਉੱਤੇ ਦੱਸੇ ਸਵਾਲਾਂ ਲਈ ਆਰਚੀਵ ਵੇਖੋhttp://www.openoffice.org/mail_list.htmlਬਦਲਵੇਂ ਰੂਪ ਵਿੱਚ, ਤੁਸੀਂ ਆਪਣਾ ਸਵਾਲਾਂ ਨੂੰ users@openoffice.org ਨੂੰ ਭੇਜ ਸਕਦੇ ਹੋ। ਈ-ਮੇਲ ਜਵਾਬ ਪ੍ਰਾਪਤ ਕਰਨ ਲਈ ਸੂਚੀ ਤੇ ਸਹਿਯੋਗ ਦੇਣਾ ਯਾਦ ਰੱਖੋ।

ਆਮ ਪੁੱਛੇ ਜਾਂਦੇ ਸਵਾਲ-ਜਵਾਬ ਸ਼ੈਕਸ਼ਨ ਏਥੇ ਵੇਖੋ http://user-faq.openoffice.org/.

------------------------------------------------------------
ਸ਼ੁਰੂ ਕਰਨ ਦਾ ਢੰਗ
------------------------------------------------------------

ਸਹਿਯੋਗ ਦੇਣ ਲਈ ਵਧੀਆ ਤਰੀਕਾ ਹੈ ਇੱਕ ਜਾਂ ਵੱਧ ਮੇਲਿੰਗ ਲਿਸਟਾਂ ਉੱਤੇ ਸਹਿਯੋਗ ਦਿਓ, ਇੱਕ ਪਲ ਵੇਖੋ, ਅਤੇ ਸ਼ਾਮਿਲ ਬਹੁਤ ਸਾਰੇ ਮੁੱਦਿਆਂ ਤੇ ਆਪਣੇ-ਆਪ ਨੂੰ ਜਾਣੂ ਕਰਾਉਣ ਲਈ ਲਗਾਤਾਰ ਪੱਤਰ ਆਰਚੀਵ ਵਰਤੋਂ ਕਿਉਂਕਿ OpenOffice.org ਸਰੋਤ ਕੋਡ ਪਿੱਛੇ ਅਕਤੂਬਰ 2000 ਵਿੱਚ ਜਾਰੀ ਕੀਤਾ ਸੀ। ਜਦੋਂ ਤੁਸੀਂ ਅਰਾਮਦੇਹ ਹੋ, ਸਾਰਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਈ-ਮੇਲ ਸਵੈ-ਜਾਣੂ ਕਰਾਓ ਅਤੇ ਅੱਗੇ ਜਾਓ। ਜੇ ਤੁਸੀਂ ਮੁਕਣ ਸਰੋਤ ਤੋਂ ਜਾਣੂ ਨਹੀਂ ਹੋ, ਸਾਡੀ To-Dos ਸੂਚੀ ਦੀ ਜਾਂਚ ਕਰੋ ਅਤੇ ਵੇਖੋ ਕਿ ਕੀ ਇੱਥੇ ਕੁਝ ਹੈ ਜਿਸ ਲਈ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਇੱਥੇhttp://development.openoffice.org/todo.html.

ਅਸੀਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਨਵੇਂ OpenOffice.org 2.3  ਨਾਲ ਕੰਮ ਕਰਕੇ ਖੁਸ਼ੀ ਮਹਿਸੂਸ ਕਰੋਗੇ ਅਤੇ ਸਾਡੇ ਨਾਲ ਆਨਲਾਇਨ ਸ਼ਾਮਿਲ ਹੋਵੇਗੇ।

OpenOffice.org ਕਮਿਊਨਟੀ